ਸੰਦੇਸ਼

ਪੰਜਾਬ ਦੇ ਉਚੇਰੀ ਸਿੱਖਿਆ ਦੇ ਪ੍ਰਮੁੱਖ ਵਿਦਿਅਕ ਅਦਾਰਿਆਂ ਵਿੱਚ ਵਿਲੱਖਣ ਪਹਿਚਾਣ ਰੱਖਣ ਵਾਲੇ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪ੍ਰਿੰਸੀਪਲ ਵਜੋਂ ਚਾਰਜ ਸੰਭਾਲਣਾਂ ਮੇਰੇ ਲਈ ਸਨਮਾਨ ਦੀ ਗੱਲ ਹੈ।

ਵਿਦਿਅਕ ਸੰਸਥਾਵਾਂ ਤੋਂ ਰਾਸ਼ਟਰ ਨਿਰਮਾਣ ਵਿੱਚ ਸਵੱਛ ਭੂਮਿਕਾ ਨਿਭਾਉਣ ਦੀ ਉਮੀਦ ਕੀਤੀ ਜਾਂਦੀ ਹੈ। 1927 ਵਿੱਚ ਸਥਾਪਿਤ ਇਸ ਕਾਲਜ ਨੇ ਵਿਦਿਆ ਦੇ ਖੇਤਰ ਵਿੱਚ ਮਨੁੱਖਤਾ ਦੀਆਂ ਅਣਗਿਣਤ ਪੀੜੀਆਂ ਦੀ ਸੇਵਾ ਕੀਤੀ ਹੈ।

ਇਸ ਨਾਟਕੀ ਢੰਗ ਨਾਲ ਬਦਲ ਰਹੀ ਦੁਨੀਆਂ ਵਿੱਚ ਹਰ ਚੀਜ਼ ਆਪਣੇ ਆਪ ਨੂੰ ਦੁਬਾਰਾ ਪਰਿਭਾਸ਼ਿਤ ਕਰਨ ਅਤੇ ਇਸ ਨੂੰ ਮੁੜ ਸਥਾਪਿਤ ਕਰਨ ਦੀ ਬਾਰ-ਬਾਰ ਪ੍ਰਕਿਰਿਆ ਵਿੱਚ ਹੈ। ਇਸ ਸੰਸਥਾ ਨੇ ਵਿਦਿਆਰਥੀਆਂ ਨੂੰ ਬਹੁ-ਅਯਾਮੀ ਸਿੱਖਿਆ ਪ੍ਰਦਾਨ ਕਰਨ ਅਤੇ ਉਨਾਂ ਦੀ ਸਰਬਪੱਖੀ ਸ਼ਖ਼ਸੀਅਤ ਉਸਾਰੀ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾ ਕੇ ਪੰਜਾਬ ਭਰ ਦੇ ਨਾਮੀ ਅਦਾਰਿਆਂ ਵਿੱਚ ਆਪਣਾ ਸਨਮਾਨਜਨਕ ਸਥਾਨ ਬਣਾਇਆ ਹੈ।

ਇਸ ਸੰਸਥਾ ਨੂੰ ਆਪਣੇ ਪੁਰਾਣੇ ਵਿਦਿਆਰਥੀਆਂ ਤੇ ਮਾਣ ਹੈ ਕਿ ਉਨਾਂ ਨੇ ਨਾ ਸਿਰਫ਼ ਭਾਰਤ ਵਿੱਚ ਹੀ ਸਗੋਂ ਵਿਦੇਸ਼ਾਂ ਵਿੱਚ ਵੀ ਜੀਵਨ ਦੇ ਅਣਗਿਣਤ ਖੇਤਰਾਂ ਵਿੱਚ ਕਿਰਿਆਸ਼ੀਲ ਹੋ ਕੇ ਭਾਰਤਵਰਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਵਿਸ਼ਵ ਵਿੱਚ ਆਪਣੀ ਵਿਲੱਖਣ ਪਛਾਣ ਸਥਾਪਿਤ ਕੀਤੀ ਹੈ।

ਮੈਂ ਸਮੁੱਚੇ ਸਟਾਫ਼ ਅਤੇ ਮਾਪਿਆਂ ਨੂੰ ਉਨਾਂ ਦੀ ਸੇਵਾ, ਵਚਨਬੱਧਤਾ ਅਤੇ ਜ਼ਿੰਮੇਵਾਰੀ ਦੀ ਮਜਬੂਤ ਭਾਵਨਾ ਲਈ ਵਧਾਈ ਦੇਂਦਾ ਹਾਂ, ਜਿਸ ਨੇ ਇਸਸੰਸਥਾ ਨੂੰ ਅੱਜ ਇੱਕ ਮਹੱਤਵਪੂਰਨ ਸਿੱਖਿਆ ਦੇ ਮੰਦਰ ਵਿੱਚ ਬਦਲ ਦਿੱਤਾ ਹੈ।

ਅੰਤ ਵਿੱਚ ਮੈਂ ਉਨਾਂ ਸਾਰੇ ਵਿਦਿਆਰਥੀਆਂ ਦਾ ਸਵਾਗਤ ਕਰਦਾ ਹਾਂ ਜਿਨਾਂ ਨੇ ਇਸ ਕਾਲਜ ਵਿੱਚ ਦਾਖਲਾ ਲੈਣ ਦਾ ਫ਼ੈਸਲਾ ਲਿਆ ਹੈ ਅਤੇ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਉਨਾਂ ਦੇ ਸਰਬਪੱਖੀ ਉਦੇਸ਼ਾਂ ਦੀ ਪ੍ਰਾਪਤੀ ਵਿੱਚ ਹਰ ਸੰਭਵ ਸਹਾਇਤਾ ਕਰਾਂਗੇ।

ਪ੍ਰਿੰਸੀਪਲ
ਡਾ. ਜਸਵਿੰਦਰ ਸਿੰਘ

Student Portal

Online Registration, Fee Payments, Students Portal
All new and old students may register/login to avail student centric services.