Principal's Message

ਪਿਆਰੇ ਵਿਦਿਆਰਥੀਓ ,

ਸਿੱਖਿਆ ਮੰਜਿਲ ਨਹੀਂ ਇੱਕ ਪੜਾਅ ਹੈ, ਜਿਸ ਨੂੰ ਪਾਰ ਕਰਕੇ ਇਨਸਾਨ ਬਿਹਤਰ ਜ਼ਿੰਦਗੀ ਦੀ ਕਲਪਨਾ ਕਰਦਾ ਹੈ। ਸਿੱਖਿਆ ਸੰਸਥਾਵਾਂ ਇਨਸਾਨੀ ਜ਼ਿੰਦਗੀ ਨੂੰ ਸੇਧ ਦੇਣ ਦਾ ਕੰਮ ਕਰਦੀਆਂ ਹਨ। ਇਹ ਇਨਸਾਨ ਨੂੰ ਇਸ ਕਾਬਿਲ ਬਣਾਉਂਦੀਆਂ ਹਨ ਕਿ ਉਹ ਆਪਣੇ ਰਸਤੇ ਵਿੱਚ ਆਉਣ ਵਾਲੀ ਹਰ ਔਕੜ ਨੂੰ ਸਹਿਜੇ ਹੀ ਪਾਰ ਕਰ ਜਾਣ।

ਸਰਕਾਰੀ ਕਾਲਜ ਹੋਸ਼ਿਆਰਪੁਰ ਆਪਣੀ ਸਥਾਪਨਾ ਦੇ ਸੌ ਸਾਲ ਪੂਰੇ ਕਰਨ ਜਾ ਰਿਹਾ ਹੈ ਇਸ ਲੰਬੇ ਅਰਸੇ ਵਿੱਚ ਇਸ ਸੰਸਥਾ ਨੇ ਕਈ ਸਿਰਕੱਢ ਅਤੇ ਬੇਹਤਰੀਨ ਨਾਗਰਿਕ ਪੈਦਾ ਕੀਤੇ ਹਨ। ਇਸ ਕਾਲਜ ਸਦਕਾ ਹੋਸ਼ਿਆਰਪੁਰ ਜ਼ਿਲ੍ਹਾ ਹਮੇਸ਼ਾਂ ਹੀ ਵਿਦਿਆ ਦੇ ਖੇਤਰ ਵਿੱਚ ਮੋਹਰੀ ਰਿਹਾ ਹੈ। ਇਸ ਅਦਾਰੇ ਨੇ ਸਦਾ ਹੀ ਸਮੇਂ ਦਾ ਹਾਣੀ ਬਣੇ ਰਹਿਣ ਲਈ ਉਪਰਾਲੇ ਕੀਤੇ ਹਨ ਅਤੇ ਆਪਣੇ ਅਗਾਂਹਵਧੂ ਵਿਦਿਆਰਥੀਆਂ ਲਈ ਨਵੇਂ ਕੋਰਸਾਂ ਦਾ ਆਰੰਭ ਕੀਤਾ ਹੈ। ਸਾਲ 2022-23 ਵਿੱਚ ਕਾਲਜ ਬੀ.ਕਾਮ ਦੇ ਦੋ ਹੋਰ ਯੂਨਿਟਾਂ ਦੇ ਨਾਲ-ਨਾਲ ਐਮ.ਐਸ.ਸੀ. ਕਮਿਟਰੀ ਅਤੇ ਅਡਵਾਂਸ ਡਿਪਲੋਮਾ ਇਨ ਆਰਗੈਨਿਕ ਫਾਰਮਿੰਗ ਵੀ ਸ਼ੁਰੂ ਕਰ ਰਿਹਾ ਹੈ। ਇਸ ਤੋਂ ਇਲਾਵਾ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਨਾਲ ਸਬੰਧਤ ਸਰਟੀਫਿਕੇਟ/ਡਿਪਲੋਮਾ ਇਨ ਹੌਰਟੀਕਲਚਰ, ਸਰਟੀਫਿਕੇਟ/ਡਿਪਲੋਮਾ ਇਨ ਆਰਗੈਨਿਕ ਫਾਰਮਿੰਗ, ਸਰਟੀਫਿਕੇਟ ਇਨ ਕ੍ਰਿਏਟਿਵ ਰਾਈਟਿੰਗ, ਸਰਟੀਫਿਕੇਟ ਇਨ ਜੀ.ਐੱਸ. ਟੀ. ਅੱਪਲੀਕੈਸ਼ਨਸ ਅਤੇ ਸਰਟੀਫਿਕੇਟ ਇਨ ਫੈਸ਼ਨ ਡਿਜ਼ਾਈਨਿੰਗ ਦੇ ਕੋਰਸ ਵੀ ਸ਼ੁਰੂ ਕੀਤੇ ਗਏ ਹਨ।

ਮੈਨੂੰ ਵਿਸ਼ਵਾਸ ਹੈ ਕਿ ਇਹ ਕਿੱਤਾ ਮੁਖੀ ਕੋਰਸ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਸੰਵਾਰਨ ਵਿੱਚ ਸਹਾਈ ਹੋਣਗੇ। ਆਪ ਸਭ ਦਾ ਉਤਸ਼ਾਹ ਕਾਲਜ ਦੇ ਵਿਸਥਾਰ ਦਾ ਸਬੱਬ ਬਣੇਗਾ।

ਮੇਰੀ ਆਪ ਸਭ ਨੂੰ ਅਪੀਲ ਹੈ ਕਿ ਆਓ ਸਰਕਾਰੀ ਕਾਲਜ ਹੋਸ਼ਿਆਰਪੁਰ ਦਾ ਹਿੱਸਾ ਬਣ ਕੇ ਇਸ ਸੰਸਥਾ ਦੇ ਮਾਣ-ਮੱਤੇ ਇਤਿਹਾਸ ਨੂੰ ਮਨ ਵਿੱਚ ਵਸਾ ਕੇ ਇਸ ਦੇ ਮਾਣ ਨੂੰ ਹੋਰ ਬੁਲੰਦੀਆਂ ਤੱਕ ਲੈ ਕੇ ਜਾਈਏ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰੀਏ। ਆਪਣੀ ਸ਼ੁੱਭ ਇਛਾਵਾਂ ਸਹਿਤ ਮੈਂ ਆਪ ਨੂੰ ਕਾਲਜ ਵਿੱਚ ਦਾਖਲਾ ਲੈਣ ਲਈ ਸੱਦਾ ਦਿੰਦੀ ਹਾਂ।

ਸ੍ਰੀਮਤੀ ਜੋਗੇਸ਼
ਪ੍ਰਿੰਸੀਪਲ
ਸਰਕਾਰੀ ਕਾਲਜ ਹੁਸ਼ਿਆਰਪੁਰ


Student Portal: Admissions and Fee Payments

All new and old students may login/apply to avail student centric services.