ਕਾਲਜ ਬਾਰੇ ਸੰਖੇਪ ਜਾਣਕਾਰੀ

ਭਾਰਤ ਦੇ ਸਿਰਮੌਰ ਵਿਦਿਅਕ ਅਦਾਰਿਆਂ ਵਿੱਚ ਆਪਣੀ ਸਾਖ ਰੱਖਦਾ, ਸਰਕਾਰੀਕਾਲਜ, ਹੁਸ਼ਿਆਰਪੁਰ 1927 ਈ: ਵਿੱਚ ਸਥਾਪਿਤ ਹੋਇਆ। ਇਸ ਸੰਸਥਾ ਨੂੰ ਅੱਜ ਵੀ ਲੋਕ ਸੇਵਾ ਆਯੋਗ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ। ਕਦੇ ਪੰਜਾਬ ਯੂਨੀਵਰਸਿਟੀ ਕਾਲਜ ਰਹੇ ਅਤੇ ਹੁਣ ਇਸ ਦੇ ਕਾਰਜ ਖੇਤਰ ਵਿੱਚ ਆਉਂਦੇ, ਪੰਜਾਬ ਸਰਕਾਰ ਦੇ ਇਸ ਕਾਲਜ ਵਿੱਚ ਗਿਆਰਾਂ ਵਿਸ਼ਿਆਂ ਵਿੱਚ ਪੋਸਟ ਗ੍ਰੇਜੂਏਸ਼ੇਨ ਦੇ ਨਾਲ-ਨਾਲ ਪੀ.ਜੀ.ਡੀ.ਸੀ.ਏ., ਬੀ.ਏ., ਬੀ.ਐਸ.ਸੀ. (ਜਨਰਲ), ਬੀ.ਐਸ.ਸੀ. (ਐਗਰੀਕਲਚਰ), ਬੀ.ਸੀ.ਏ., ਬੀ.ਕਾਮ ਦੀ ਪੜਾਈ ਹੁੰਦੀ ਹੈ। ਕਾਲਜ ਸ਼ਹਿਰ ਦੇ ਫਗਵਾੜਾ ਰੋਡ ਤੇ ਸਥਿਤ ਹੈ। ਇਸ ਦਾ ਓਪਨ ਏਅਰ ਥੀਏਟਰ, ਅਸੈਂਬਲੀ ਹਾਲ, ਖੁੱਲੇ ਖੇਡ ਮੈਦਾਨ, ਸਾਇੰਸ ਪ੍ਰਯੋਗਸ਼ਾਲਾਵਾਂ, ਕੰਪਿਊਟਰ ਲੈਬ, ਲਾਅਨ, ਲਾਇਬ੍ਰੇਰੀ, ਮਲਟੀਮੀਡੀਆ ਸੁਸ਼ੋਭਿਤ ਕਲਾਸਰੂਮ, ਪਲੇਸਮੈਂਟ ਸੈੱਲ ਆਦਿ ਇਸ ਦੀ ਵਿਲੱਖਣਤਾ ਦਰਸਾਉਂਦੇ ਹਨ। ਇਸ ਸਾਲ ਕਾਲਜ ਆਪਣੀ ਸਥਾਪਤੀ ਦੇ 94ਵੇਂ ਵਰੇ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਸਥਾਪਤੀ ਵਰੇ ਤੋਂ ਹੁਣ ਤੱਕ ਇਸ ਕਾਲਜ ਨੇ ਸਮਾਜ ਨੂੰ ਅਨੇਕਾਂ ਹੀ ਨਾਮਵਰ ਅਫ਼ਸਰ, ਪ੍ਰਸ਼ਾਸਕ, ਉੱਘੇ ਸਨਅਤਕਾਰ, ਵਪਾਰੀ, ਸਮਾਜਸੇਵੀ, ਕਲਾਕਾਰ, ਵਿਦਵਾਨ ਅਤੇ ਲੇਖਕ ਦਿੱਤੇ ਹਨ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀ 'ਰਾਸ਼ਟਰੀ ਉੱਚਤਰ ਸ਼ਿਕਸ਼ਾ ਅਭਿਆਨ' (ਰੂਸਾ) ਯੋਜਨਾ ਅਧੀਨ ਇਸ ਕਾਲਜ ਨੂੰ ਮਾਡਲ ਕਾਲਜ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਯੋਜਨਾ ਅਧੀਨ ਕਾਲਜ ਨੂੰ ਹੋਰ ਬਿਹਤਰ ਸਾਜੋ ਸਾਮਾਨ ਮੁਹੱਈਆ ਕਰਨਾ, ਨਵੀਂ ਇਮਾਰਤ ਦੀ ਉਸਾਰੀ ਕਰਨਾ, ਮੌਜੂਦਾ ਇਮਾਰਤ ਦੀ ਮੁਰੰਮਤ ਅਤੇ ਸੁੰਦਰੀਕਰਨ ਕਰਨਾ ਸ਼ਾਮਲ ਹੈ। ਇਸ ਯੋਜਨਾ ਅਧੀਨ ਕਾਲਜ ਵਿੱਚ 'ਰੂਸਾ ਬਲਾਕ' ਦੀ ਉਸਾਰੀ ਕੀਤੀ ਗਈ ਹੈ। ਕਾਨਫਰੰਸ ਹਾਲ, ਵਰਚੂਅਲ ਕਲਾਸਰੂਮ ਅਤੇ ਸਮਾਰਟ ਕਲਾਸਰੂਮਜ਼ ਦੀ ਸਥਾਪਨਾ ਕੀਤੀ ਗਈ ਹੈ। ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਫਰੀ ਵਾਈ-ਫਾਈ ਇੰਨਟਰਨੈਟ ਕੁਨੈਕਸ਼ਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਲੜਕੀਆਂ ਲਈ ਸਿੱਖਿਆ ਪ੍ਰਾਪਤ ਕਰਨ ਲਈ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਇਸ ਕਾਲਜ ਦਾ ਇਕ ਮਿਸ਼ਨ ਹੈ। ਵੱਖ-ਵੱਖ ਖੇਤਰਾਂ ਵਿਚ ਕੰਪਿਊਟਰ ਯੁੱਗ ਦੇ ਮੁਕਾਬਲੇ ਭਰੇ ਦੌਰ ਵਿਚ ਵਿਦਿਆਰਥੀਆਂ ਨੂੰ ਅਤਿ ਆਧੁਨਿਕ ਕੰਪਿਊਟਰੀਕ੍ਰਿਤ ਸਹੂਲਤਾਂ ਨਾਲ ਸਮੇਂ ਦੇ ਹਾਣੀ ਬਨਾਉਣ ਲਈ ਸਿੱਖਿਅਤ ਕਰਨਾ ਇਸ ਸੰਸਥਾ ਦਾ ਮੁੱਖ ਮੰਤਵ ਹੈ।

Student Portal

Online Registration, Fee Payments, Students Portal
All new and old students may register/login to avail student centric services.